Tuesday, February 14, 2012

Dasam Granth-Ik sach-2

ਪਿਛਲੇ ਬਲਾਗ http://dasamgranth-iksach-1.blogspot.in/ ਤੋਂ ਅੱਗੇ .....

ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ ‘ਜਾਪੁ ਸਾਹਿਬ ਸਟੀਕ’ ਦਾ ਮੁਖ-ਬੰਧ ‘ਜਾਪੁ' ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਹੈਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੁਕਮ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ ‘ਜਪੁ’ ਅਤੇ ‘ਜਾਪੁ ਸਾਹਿਬ’ ਦਾ ਪਾਠ ਜ਼ਰੂਰ ਕਰੇ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ


ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ ‘ਬਾਣੀ’ ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ। ਇਸ ਔਖਿਆਈ ਨੂੰ ਦੂਰ ਕਰਨ ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ।
ਵੇਖੋ ਕਾਦਿਰ ਦੇ ਰੰਗ; ਦਸਮ ਪਾਤਸ਼ਾਹ ਹਾਲੀਂ ੧੯ ਸਾਲ ਦੇ ਸੀ ਜਦੋਂ ਪਾਓਂਟਾ  ਸਾਹਿਬ ਜੀ ਨੂ ਓਹਨਾ ਆਪਣੇ ਰਹਿਣ ਲਈ ਚੁਣਿਆ ਪਰ ਸਿਖ ਧਰਮ ਦੇ ਗੁਰੂ ਹੁੰਦੇ ਹੋਇ ਵੀ ਓਹਨਾ ਹਾਲੀਂ ਕੋਈ ਯੁਧ ਨਹੀਂ ਸੀ ਕੀਤਾ ਅਤੇ ਅਕਾਲ ਪੁਰਖ ਨੇ ਓਹਨਾ ਕੋਲੋਂ ਜੋ ਕੰਮ ਲੈਣਾ ਸੀ ਹਾਲੀਂ ਆਓਂਦੇ ਵਰਿਆਂ ਵਿਚ ਸੰਸਾਰ ਨੇ ਉਸ ਦੀ ਗਵਾਹੀ ਭਰਨੀ ਸੀ ! ਗੋਬਿੰਦ ਸਿੰਘ ਜੀ ਦੀ ਹਾਲੀਂ ਉਮਰ ਨਿੱਕੀ ਹੀ ਸੀ - ਕੁਲ ਨੌ ਸਾਲ ਦੀ ਜਦੋਂ ਓਹਨਾ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂ ਦਿੱਲੀ ਵਿਚ ਸ਼ਹੀਦ ਕੀਤਾ ਗਿਆ ਅਤੇ ਓਹਨਾ ਦੇ ਮੋਢਿਆਂ ਤੇ ਬੜੀ ਵੱਡੀ ਜਿਮੇਵਾਰੀ ਅਕਾਲ ਪੁਰਖ ਨੇ ਪਾ ਦਿੱਤੀ, ਓਹਨਾ ਨੂ ਸਿਖ ਕੌਮ ਦੇ ਦਸਵੇਂ ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ ! ਸਿਖੀ ਦੇ ਗੁਰੂ ਬਣਦੇ ਹੀ ਬਾਲਕ ਗੁਰੂ ਹੁਣ ਇਕਦਮ ਨਵੇਂ ਰੂਪ ਵਿਚ ਸਾਹਮਣੇ ਆਏ, ਓਹ ਬਾਲਕ ਨਹੀਂ ਸੀ ਰਹੇ---ਵਕ਼ਤ ਨੇ ਅਤੇ ਜਿਮੇਦਾਰੀਆਂ ਨੇ  ਓਹਨਾ ਨੂ ਬਚਪਨ ਤੋਂ ਕੱਡ ਕੇ ਜਵਾਨ ਬਣਾ ਦਿੱਤਾ ਸੀ ! ਓਹ ਹੁਣ ਵਖਰੇ ਨਹੀਂ ਸੀ ਪਰ ਆਪਣੇ ਸਿੰਘਾਂ ਵਿਚ ਹੀ ਰਹਿੰਦੇ ਸੀ ਅਤੇ ਭਾਵੇਂ ਓਹ ਸੰਸਾਰ ਦੇ ਮਾਲਿਕ ਸੀ ਪਰ ਫਿਰ ਵੀ ਇਕ ਆਮ ਇਨਸਾਨ ਵਾਂਗ ਸੰਤ ਸਿਪਾਹੀ ਬਣ ਕੇ ਪਨੇ ਸਿੰਘਾਂ ਨਾਲ ਰਹੇ ! ਓਹਨਾ ਜਿੰਦਗੀ ਦੇ ਹਰ ਖੇਤਰ ਵਿਚ ਸਿੰਘਾਂ ਨੂ ਅਗੁਵਾਈ ਦਿੱਤੀ, ਲੋਕਾਂ ਨੂ ਓਹਨਾ ਤੇ ਹੁੰਦੇ ਹਰ ਹਮਲੇ ਤੋਂ ਬਚਾਇਆ,  ਵਕ਼ਤ ਦੀ ਬਾਦਸ਼ਾਹਤ ਵੱਲੋਂ ਕੀਤੇ ਜੁਲਮਾਂ ਤੋਂ ਓਹਨਾ ਦੀ ਰਖਿਆ ਕੀਤੀ, ਅਤੇ ਸਿਖਾਂ ਨੂ ਸਾਰੇ ਸੰਸਾਰ ਦੇ ਮਨੁਖਾਂ ਤੋਂ ਵਧੇਰੀ ਸ਼ਾਨ ਨਾਲ ਇਕ ਵਖਰੀ ਪਛਾਣ ਦਿੱਤੀ, ਇਸ ਪਛਾਣ ਨੇ ਸਿਖਾਂ ਨੂ ਪੰਜਾਬ ਦੇ ਹਜ਼ਾਰਾਂ ਲੋਕਾਂ ਦੀ ਭੀੜ ਵਿਚ ਇਕੱਲੇ ਬੰਦੇ ਨੂ ਵੀ ਪਛਾਣਿਆ ਜਾ ਸਕਦਾ ਸੀ ਕਿ ਇਹ ਗੁਰੂ ਦਾ ਸਿਖ ਹੈ !  
ਅੱਜ ਪਾਓਂਟਾ ਸਾਹਿਬ ਵਿਚ ਸੰਨ ੧੬੮੫ ਨੂ ੧੯ ਸਾਲ ਦੇ ਹੋ ਚੁਕੇ ਗੁਰੂ ਜੀ ਜਮਨਾ ਦੇ ਕੰਡੇ ਬੈਠੇ ਵਾਹਿਗੁਰੂ ਦੀ ਬਣਾਈ ਕੁਦਰਤ ਦਾ ਅਨੰਦੁ ਮਾਣ ਰਹੇ ਸੀ, ਅਕਾਲ ਪੁਰਖ ਨਾਲ ਓਹਨਾ ਦੀ ਸਾਂਝ ਨੇ ਗੁਰੂ ਸਾਹਿਬ ਵਿਚ ਅਕਾਲ ਪੁਰਖ ਦੀ ਸਿਫਤ ਸਾਲਾਹਿ ਨੂ ਓਹਨਾ ਦੇ ਮੁਖਾਰ ਬਿੰਦ ਤੋਂ ਬਾਹਰ ਲੈ ਆਂਦਾ ! ਓਹਨਾ ਨੇ ਜਾਪੁ ਸਾਹਿਬ ਜੀ ਦੇ ਰੂਪ ਵਿਚ ਅਕਾਲ ਪੁਰਖ ਦੀ ਜੋ ਅਨਗਿਣਤ ਨਾਵਾਂ ਅਤੇ ਰੂਪ ਦਾ ਬਖਾਨ ਕੀਤਾ ਓਹ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਸੀ ਕੀਤਾ !   
ਜਾਪੁ ਸਾਹਿਬ ਜੀ ਵਿਚ ਕੁਲ ੧੯੯ ਛੰਦ ਨੇ ਜਿਹੜੇ ਪੰਜ ਜੁਬਾਨਾਂ ਵਿਚ ਲਿਖੇ ਗਏ ਨੇ! ਇਹਨਾ ਸਬਦਾਂ ਵਿਚ ਅਕਾਲ ਪੁਰਖ ਨੂ ੯੫੦ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ , ਇਹਨਾ ਵਿਚ ਦਸਿਆ ਗਿਆ ਹੈ ਕਿ ਅਕਾਲ ਪੁਰਖ ਕੀ ਹੈ ਅਤੇ ਕੀ ਨਹੀਂ ! ਇਹਨਾ ਨੂ ਇਕ ਲਯ ਵਿਚ ਲੜੀਵਾਰ ਇੰਜ ਪਿਰੋਇਆ ਗਿਆ ਹੈ ਕਿ ਇਸ ਬਾਣੀ ਦੇ ਪੜਨ ਦਾ ਅਨੰਦੁ ਪੜਨ ਅਤੇ ਸੁਣਨ ਵਾਲੇ ਦੋਹਾਂ ਨੂ ਹੀ ਆਓਂਦਾ ਹੈ !   
ਸਾਹਿਬ ਸਿੰਘ ਜੀ ਲਿਖਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ‘ਬੋਲੀ’ ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ।
ਜਾਪੁ ਸਾਹਿਬ ਦੀ ਲਯ ਇੰਜ ਹੈ ਜਿਵੇਂ ਘੋੜਿਆਂ ਦੇ ਟਾਪਾਂ ਦੀ ਅਵਾਜ਼ ਹੋਵੇ, ਜਿਵੇਂ ਲੜਾਈ ਦੇ ਮੈਦਾਨ ਵਿਚ ਨਗਾੜਿਆਂ ਦੀ ਗੂੰਜ ਹੋਵੇ ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮ ਕਥਾ - ਬਚਿਤਰ ਨਾਟਕ ਵਿਚ ਲਿਖਿਆ ਹੈ ਕਿ ਓਹਨਾ ਨੇ  ਇਸ ਜਮੀਨ ਤੇ ਆਪਣੇ ਇਕ ਮਨੋਰਥ ਨੂ ਪੂਰਾ ਕਰਣ ਲਈ ਹੀ ਜਨਮ ਲਿਆ ਹੈ , ਓਹ ਮਨੋਰਥ ਹੈ ਕਿ ਚੰਗੇ ਅਤੇ ਭਲੇ ਲੋਕਾਂ ਨੂ ਸੁਰਖਿਆ ਦੇਣੀ, ਸ਼ਤਾਨ ਅਤੇ ਜੁਲਮਿਆਂ ਨੂ ਸਜ਼ਾ ਦੇਣੀ- ਓਹਨਾ ਨੂ ਮਾਰ ਮੁਕਾਓਣਾ ! ਇਹ ਤਾਂ ਹੀ ਹੋ ਸਕਦਾ ਸੀ ਕਿ ਜਦ ਓਹ ਹਿਮਤ ਅਤੇ ਦਿਲੇਰੀ ਨਾਲ ਇਹਨਾ ਨਾਲ ਟਾਕਰਾ ਕਰਣ ਵਾਸਤੇ ਜੁਝਾਰੂ ਰਹਿਣ ! ਜਾਪੁ ਸਾਹਿਬ ਦਸ ਛੰਦਾਂ ਵਿਚ ਲਿਖਿਆ ਹੈ ਜਿਹਨਾ ਵਿਚੋਂ ਚੌਪਈ ਛੰਦ, ਰੂਆਲ ਛੰਦ, ਰਸਾਵਲ ਛੰਦ, ਹਰਬੋਲਮਨਾ ਛੰਦ ਅਤੇ ਏਕ ਅਛਰੀ ਛੰਦ ਇਕ ਵਾਰੀ ਵਰਤੇ ਗਏ ਨੇ, ਜਦ ਕਿ ਚਰਪਟ ਛੰਦ, ਮਧੁਭਾਰ ਛੰਦ ਅਤੇ ਭਗਵਤੀ ਛੰਦ ਦੋ ਵਾਰੀ ਵਰਤੇ ਗਏ ਨੇ, ਚਾਚਰੀ ਛੰਦ ਪੰਜ ਵਾਰੀ ਅਤੇ ਭੁਜੰਗ ਪ੍ਰਯਾਤ ਛੰਦ ਛੇ ਵਾਰੀ ਵਰਤੋਂ ਵਿਚ ਆਏ ਨੇ !   

‘ਜਾਪੁ’ ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ। ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ। ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ ‘ਬਾਣੀ’ ਬਹੁਤ ਸਹਾਇਤਾ ਕਰਦੀ ਹੈ।

ਓਪਰੀ ਨਜ਼ਰੇ ਇਸ ‘ਬਾਣੀ’ ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ ‘ਬਾਣੀ’ ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ। ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ ‘ਜਾਪੁ’ ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।
ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ। ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ। ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ ‘ਬੋਲੀ’ ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ’ ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ ‘ਬਾਣੀ’ ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ ‘ਤਿਆਗੀ’ ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀਆਮ ਤੌਰ ਤੇ ਕਿਸੇ ਦੇਸ਼ ਦੇ ‘ਲੋਕ ਗੀਤ’ ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ ੳੇੁਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ ‘ਲੋਕ ਗੀਤਾਂ’ ਵਿਚ ਨਵੀਂ ਜਾਨ ਪਾਈ, ‘ਘੋੜੀਆਂ’, ‘ਛੰਤ’, ‘ਅਲਾਹਣੀਆਂ’, ‘ਸਦੁ’, ‘ਬਾਰਹਮਾਹ’, ‘ਲਾਵਾਂ’, ‘ਵਾਰ’ ਆਦਿਕ ਦੇਸ਼ ਪ੍ਰਚੱਲਤ ‘ਛੰਦ’ ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ ‘ਬਾਣੀ’ ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ ‘ਜਮਾਲ’ (ਕੋਮਲ ਸੁੰਦਰਤ) ਤੇ ਦੂਜਾ ਹੈ ‘ਜਲਾਲ’ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ‘ਬਾਣੀ’ ਨੇ ਪੈਦਾ ਕੀਤਾਇਸ ‘ਜਮਾਲ’ ਨੂੰ ਜਿਉਂਦਾ ਰੱਖਣ ਲਈ ‘ਜਲਾਲ’ ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ ‘ਵਰਿਆਮ ਮਰਦ’ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆਲੁਤਫ ਇਹ ਹੈ ਕਿ ਇੰਨ੍ਹਾਂ ਦੀ ‘ਬਾਣੀ’ ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ ‘ਛੰਦ’ ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ‘ਬਾਣੀ’ ‘ਰਾਗ’-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ ਵੱਖੋ ਵੱਖਰੇ ‘ਛੰਦਾਂ’ ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:_ 


ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ, ਬਰ ਬੰਡੰਭੁਜ ਦੰਡ ਅਖੰਡੰ, ਤੇਜ ਪ੍ਰਚੰਢੰ, ਜੋਤਿ ਅਮੰਡੰ, ਭਾਨ ਪ੍ਰਭੰਸੁਖ ਸੰਤਹ ਕਰਣੰ, ਦੁਰਮਤਿ ਦਰਣੰ, ਕਿਲਵਿਖ ਹਰਣੰ, ਅਸਿ ਸਰਣੰਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥2॥
ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਚਾਰਨ ਕੀਤੀ ਦਸਮ ਬਾਣੀ ਦਾ ਨਿਸ਼ਾਨਾ ਉਸ ਪੱਧਰ ਦਾ ਹੈ ਜੋ ਗੁਰਬਾਣੀ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਇਕ ਸੁਰਤਾ ਦਿਖਾਉਂਦਾ ਹੈ ਵਖਰਤਾ ਨਹੀਂਇਸ ਤੱਥ ਦੀ ਪੁਸਟੀ ਕਰਦੇ ਹਨ ਚਉਬੀਸ ਅਵਤਾਰ ਕਥਾ ਦੇ ਅਰੰਭਕ 38 ਛੰਦ ਜੋ ਗੁਰਬਾਣੀ ਵਾਂਗ ਹੀ ਸਮੇਂ ਸਮੇਂ ਹੋਏ ਅਵਤਾਰਾਂ ਨੂੰ ਕਾਲ-ਯੁਕਤ ਅਤੇ ਕੇਵਲ ਇਕੋ ਇਕ ਪਤਮਾਤਮਾ ਦੀ ਹਸਤੀ ਨੂੰ ਅਕਾਲ ਦਰਸਾਉਂਦੇ ਹਨਜੇਕਰ ਗੁਰਬਾਣੀ ਦਾ ਸਿਧਾਂਤ:

ਮਹਿਮਾ ਨ ਜਾਨਹਿ ਬੇਦਬ੍ਰਹਮੇ ਨਹਿ ਜਾਨਹਿ ਭੇਦਅਵਤਾਰ ਨ ਜਾਨਹਿ ਅੰਤੁਪਰਮੇਸਰੁ ਪਾਰਬ...੍ਰਹਮ ਬੇਅੰਤੁ
ਵਾਲਾ ਹੈ ਤਾਂ ਇਸ ਰਚਨਾ ਵਿਚ ਵੀ ਇਹੋ ਸੁਰ ਗੂੰਜਦੀ ਹੈ: ਜੋ ਚਉਬੀਸ ਅਵਤਾਰ ਕਹਾਏਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ
ਸਭ ਹੀ ਜਗ ਭਰਮੇ ਭਵਰਾਯੰਤਾਤੇ ਨਾਮ ਬੇਅੰਤ ਕਹਾਯੰ॥7॥
ਏਥੋਂ ਤੱਕ ਕਿ ਇਸ ਰਚਨਾ ਵਿਚ ਤਾਂ ਗੁਰੁ ਅਰਜਨ ਦੇਵ ਜੀ ਦੇ ਕਥਨ ‘ਸਗਲ ਪਰਾਧ ਦੇਹਿ ਲੋਰੋਨੀ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ’ ਅਨੁਸਾਰ ਆਖਿਆ ਗਿਆ ਹੈ ਕਿ

ਜੋ ਜੋ ਰੰਗ ਏਕ ਕੇ ਰਾਚੇਤੇ ਤੇ ਲੋਕ ਲਾਜ ਤਜਿ ਨਾਚੇਆਦਿ ਪੁਰਖ ਜਿਨਿ ਏਕੁ ਪਛਾਨਾਦੁਤੀਆ ਭਾਵ ਨ ਮਨ ਮਹਿ ਆਨਾ
ਜੋ ਜੋ ਭਾਵ ਦੁਤਿਯ ਮਹਿ ਰਾਚੇਤੇ ਤੇ ਮੀਤ ਮਿਲਨ ਤੇ ਬਾਚੇਏਕ ਪੁਰਖ ਜਿਨਿ ਨੇਕੁ ਪਛਾਨਾਤਿਨ ਹੀ ਪਰਮ ਤਤ ਕਹੈ ਜਾਨਾ॥22॥

ਭਿੰਨ ਭਿੰਨ ਜਿਮੁ ਦੇਹ ਧਰਾਏਤਿਮੁ ਤਿਮੁ ਕਰ ਅਵਤਾਰ ਕਹਾਏ
ਪਰਮ ਰੂਪ ਜੋ ਏਕ ਕਹਾਯੋਅੰਤਿ ਸਭੋ ਤਿਹ ਮੱਧਿ ਮਿਲਯੋ॥33॥
ਉਪਰੋਕਤ ਹਵਾਲੇ ਸਿਧ ਕਰਦੇ ਹਨ ਕਿ ਜਿਸ ਤਰ੍ਹਾਂ ਗੁਰਬਾਣੀ, ਅਵਤਾਰਵਾਦ ਵਿਚ ਆਸਥਾ ਰਖਣ ਵਾਲੀ ਰੁਚੀ ਨੂੰ ਅਸਵੀਕਾਰ ਕਰਦੀ ਹੈ ਉਸੇ ਤਰ੍ਹਾਂ ਚਉਬੀਸ ਅਵਤਾਰ ਰਚਨਾ ਵਿਚ ਇਨ੍ਹਾਂ ਅਵਤਾਰਾਂ ਨੂੰ ਨਾ ਤਾਂ ਕਿਧਰੇ ਪੂਜਨੀਕ ਪਦ ਹੀ ਪ੍ਰਦਾਨ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਦੀ ਪੂਜਾ-ਅਰਚਨਾ ਕਰਨ ਵੱਲ ਕੀਤਾ ਕੋਈ ਸੰਕੇਤ ਹੀ ਪ੍ਰਾਪਤ ਹੁੰਦਾ ਹੈਭਾਵ ਚਉਬੀਸ ਅਵਤਾਰ ਰਚਨਾ ਦਾ ਉਦੇਸ਼, ਅਵਤਾਰਵਾਦ ਦੀ (glorification) ਨਹੀਂ ਹੈ ਸਗੋਂ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣ ਵਾਲੀ ਰੁਚੀ ਨੂੰ ਪਾਪ ਕਰਮ ਦਰਸਾਉਣ ਵਾਲਾ ਹੈ
ਸਾਹਿਬ ਸਿੰਘ 

ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ੧੬੮੪ ਈਸਵੀਂ ਵਿਚ ਗਏ ਸਨ ਤੇ ਉਥੇ ਤਿੰਨ ਸਾਲ ਰਹੇ[ ਉਨ੍ਹਾਂ ਹੀ ਦਿਨੀਂ (੧੬੮੪-੮੭) ਉਸ ਰਿਆਸਤ ਵਿਚ ਜਮਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ ‘ਜਾਪ ਸਾਹਿਬ’, ‘ਸਵੱਈਏ’ ਅਤੇ ਅਕਾਲ ਉਸਤਤਿ ਆਦਿ ਬਾਣੀਆਂ ਉਚਾਰੀਆਂ ਗਈਆਂ. ‘ਜਾਪ ਸਾਹਿਬ’ ਅਤੇ ਸਵੱਈਏ ਰੋਜ਼ਾਨਾ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ਬਾਨੀ ਯਾਦ ਹੋ ਗਈਆਂ ਅਤੇ ‘ਅੰਮ੍ਰਿਤ’ ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ!

ਇਕ ਪਾਸੇ ਪੰਥ ਪ੍ਰਵਾਨਤ ਹਸਤੀ, ਪ੍ਰੋ. ਸਾਹਿਬ ਸਿੰਘ ਜੀ ਦੇ ਦਸ਼ਮੇਸ਼ ਪਿਤਾ ਦੀ ਬਾਣੀ ਬਾਰੇ ਇਹ ਵਿਚਾਰ ਹਨ ਅਤੇ ਦੂਸਰੇ ਪਾਸੇ ਅੱਠਵੀਂ ਪਾਸ ਅਖੌਤੀ ਪ੍ਰੋ. ਇੰਦਰ ਸਿੰਘ ਘੱਗਾ, ਸ਼੍ਰ. ਦਲਬੀਰ ਸਿੰਘ ਐਮ. ਐਸ. ਸੀ (ਦਿੱਲੀ) ਕਹਿ ਰਹੇ ਹਨ ਕਿ ਜਾਪ ਸਾਹਿਬ ਸ਼ਿਵ ਪੁਰਾਣ ਵਿਚੋਂ ਲਿਆ ਗਿਆ ਹੈ [ਪਾਠਕ ਆਪ ਹੀ ਨਿਰਣਾ ਕਰਨ ਕਿ ਕਿਸ ਦੀ ਗੱਲ ਮੰਨਣਯੋਗ ਹੈ]
ਅਤੇ ਇਹਨਾ ਦਾ ਪਿਛ-ਲੱਗੂ ਧੁੰਦਾ ਵੀ ਇਹਨਾ ਦੀ ਬੋਲੀ ਬੋਲ ਰਿਹਾ ਹੈ ਪਰ ਸਿੰਘੋ ਇਹ ਨਾ ਭੁਲੋ ਕਿ ਧੁੰਦਾ---ਦਿੱਲੀ ਕਮੇਟੀ ਦਾ ਪ੍ਰਚਾਰਕ ਹੈ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ -- ਖੁਦ ਵੀ ਦਸਮ ਗਰੰਥ ਵਿਰੋਧੀ ਨੇ ਅਤੇ ਇਹ ਧੁੰਦਾ ਓਹਨਾ ਦਾ ਹੀ ਪਾਲਤੂ ਕੁੱਤਾ ਹੈ !
ਜੇਕਰ ਅਸੀਂ ਇਹਨਾ ਗੁਰੂ ਨਿੰਦਕਾਂ ਦੀ ਹਰ ਇਕ ਗੱਲ ਤੇ ਧਿਆਨ ਦੇਣ ਲਗੀਏ ਤੇ ਇਹ ਸ਼ੋਸ਼ੇ ਬਾਜ਼ੀ ਕਰਦੇ ਹੀ ਰਹਿੰਦੇ ਨੇ. ਜੇ ਇਹ ਕਹਿੰਦੇ ਨੇ ਕਿ ਦਸਮ ਗਰੰਥ - ਸੇਕ੍ਸ ਦੀ ਗਲ ਕਰਦਾ ਹੈ (ਤਿਰੀਆ ਚਰਿਤਰ-ਚਰਿਤ੍ਰੋਪਖਿਆਨ) ਤੇ ਮੈਂ ਇਹਨਾ ਤੋਂ ਪੁਛਦਾ ਹਾਂ ਕਿ ਜੇ ਗੁਰੂ ਗਰੰਥ ਸਾਹਿਬ ਜੀ ਵਿਚੋਂ ਤਿਨ ਥਾਂਵਾਂ ਤੇ ਗੁਰੂ ਨਾਨਕ ਜੀ ਦੇ ਤਿਨ ਸਬਦ ਨੇ ਜੋ ਭੋਗ ਦੀ ਗਲ ਕਰਦੇ ਨੇ, ਤਾਂ ਇਹਨਾ ਕੋਲ ਕੋਈ ਜਵਾਬ ਨਹੀਂ ਹੁੰਦਾ ! ਵੇਖੋ....
੧)- ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ਹਰਿ ਪੈਨਣੁ ਨਾਮੁ ਭੋਜਨੁ ਥੀਆ ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ੧੦੧੭ਅੰਗ ੯੯!!
੨)- ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ੩੫॥ {ਅੰਗ  359}
੩)- ਸਲੋਕ ਮਹੱਲਾ ੩ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥ { ਅੰਗ 788}
ਇਥੇ ਹੀ ਬਸ ਨਹੀਂ,  ਭਗਤ ਕਬੀਰ ਜੀ ਜਦੋਂ--ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ‘ ਇਹ ਲਿਖਦੇ ਨੇ ਤੇ ਕੀ ਓਹ ਲਿੰਗ ਦੇ ਕੱਟਣ ਦੀ ਗੱਲ ਨਹੀਂ ਕਰਦੇ ਤੇ ਕੀ ਪਾਠੀ ਸਿੰਘ---ਬੀਬੀ ਜਾਂ ਮਰਦ, ਕੀ ਇਹ ਸਬਦ ਨਹੀਂ ਪੜਦੇ ? ਫਿਰ ਦਸਮ ਗਰੰਥ ਉੱਤੇ ਹੀ ਉਂਗਲ ਕਿਓਂ ਚੁੱਕਦੇ ਨੇ ?
ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ-- ‘ਸਭੇ ਵਖਤ ਸਭੇ ਕਰਿ ਵੇਲਾਖਾਲਕੁ ਯਾਦਿ ਦਿਲੈ ਮਹਿ ਮਉਲਾਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ’ਕੀ ਇਥੇ ਫਿਰ ਤੋਂ ਸੁੰਨਤ ਸਬਦ ਨਹੀਂ ਵਰਤਿਆ ਗਿਆ? ਭਾਈ ਗੁਰਦਾਸ ਜੀ ਦੀ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ "ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਿਓ ਤੁਰਕਾਨਾ"!!  ਅਤੇ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ- ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ ‘ ਇਹ ਪੰਕਤੀਆਂ  ਦਰਸ਼ਨ ਸਿੰਘ ਰਾਗੀ ਨੂ ਪੜਦੀਆਂ ਸਰਮ ਆਓਂਦੀ ਹੈ ! ਕਿਓਂ? ਕੀ ਇਸਦਾ ਮਤਲਬ ਇਹ ਹੈ ਕਿ ਓਹਨਾ ਨੂ ਭਾਈ ਗੁਰਦਾਸ ਜੀ ਦੀ ਵਾਰਾਂ ਤੇ ਵੀ ਇਤਰਾਜ਼ ਹੈ? ਸ਼ਾਇਦ ਕੱਲ ਨੂ ਓਹ ਇਹਨਾ ਵਾਰਾਂ ਤੇ ਵੀ ਇਤਰਾਜ਼ ਕਰਣਗੇ  ਅਤੇ ਇਹਨਾ ਨੂ ਪੜਨ ਤੋਂ ਵੀ ਰੋਕਣ ਦੀ ਮੰਗ ਕਰਣਗੇ?
ਇਕ ਹੋਰ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ-- ਤੇਰੇ ਦਾਸਰੇ ਕਉ ਕਿਸ ਕੀ ਕਾਣਿਜਿਸ ਕੀ ਮੀਰਾ ਰਾਖੈ ਆਣਿਜੋ ਲਉਡਾ ਪ੍ਰਭਿ ਕੀਆ ਅਜਾਤਿਤਿਸੁ ਲਉਡੇ ਕਉ ਕਿਸ ਕੀ ਤਾਤਿ ਪੰ:੩੭੬ !! ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ
ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਦੋ ਸ਼ਬਦ ਹੋਰ-- ਟਟਾ ਬਿਕਟ ਘਾਟ ਘਟ ਮਾਹੀਖੋਲਿ ਕਪਾਟ ਮਹਲਿ ਕਿ ਨ ਜਾਹੀਪੰ:੩੪੧ !! ਅਤੇ ‘ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ’ਪੰ:੪੩੩ !!

ਮੈਂ  ਦਰਸ਼ਨ ਸਿੰਘ ਵਰਗਾ ਵਿਦਿਆਵਾਨ (ਪ੍ਰੋਫ਼ੇਸਰ) ਨਹੀਂ  ਹਾਂ ਜੁ ਇਹ ਦੱਸ ਸਕਾਂ ਕਿ ਇਸ ਸ਼ਬਦ ‘ਟ’ ਦਾ ਉਚਾਰਣ ‘ਟੈਂਕਾ’ ਕਦੋਂ ਬਣਿਆਂਹਾਲਾਂ ਕਿ ਠੱਠਾ, ਡੱਡਾ, ਢੱਡਾ ਤਾਂ ਉਵੇਂ ਹੀ ਬੋਲਦੇ ਹਾਂਪਰ ਪੱਪਾ, ਫੱਫਾ, ਬੱਬਾ, ਭੱਭਾ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਤੇ ਇਸਦਾ ਉਚਾਰਣ ਕੀ ਹੈ, ਆਪਾਂ ਸਭ ਜਾਣਦੇ ਹਾਂਕਈ ਢੌਂਗੀ ਤਾਂ ਇਸ ਅੱਖਰ ਦੇ ਉਚਾਰਣ ਨੂੰ ਵੀ ਹਜ਼ਮ ਨਹੀਂ ਕਰ ਸਕਦੇਕਾਲ ਗਤੀ ਵਿਚ ਅੱਖਰ, ਸ਼ਬਦ, ਬੋਲੀਆਂ, ਕੌਮਾਂ, ਸੱਭਿਅਤਾਵਾਂ ਤੇ ਹੋਰ ਪਤਾ ਨਹੀਂ ਕੀ ਕੀ ਨਵਾਂ ਸਿਰਜਿਆ ਜਾ ਰਿਹਾ ਹੈ ਤੇ ਕੀ ਕੀ ਵਿਨਾਸ਼ ਹੁੰਦਾ ਜਾ ਰਿਹਾ ਹੈ; ਇਹ ਉਸ ਕਰਤੇ ਦੀ ਖੇਡ੍ਹ ਹੈ
ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮ ਗਰੰਥ ਦੀ ਬੀੜ, ਜਿਸ ਵਿਚ ਚਰਿਤ੍ਰੋ ਪਖਿਆਨ ਦੀ ਸੁਧਾਈ ਗੁਰੂ ਜੀ ਦੇ ਹਥੋਂ ਕੀਤੀ ਵੇਖੀ ਜਾ ਸਕਦੀ ਹੈ, ਗੁਰ ਸਾਹਿਬ ਜੀ ਦੀ ਲਿਖਾਵਟ ਦੇ ਨਮੂਨੇ ਹੇਠਾਂ ਹੋਰ ਭੀ ਦਿੱਤੇ ਗਏ ਨੇ , ਮਿਲਾਨ ਕਰੋ ਜੀ !
                                     ਗੁਰੂ ਗੋਬਿੰਦ  ਸਿੰਘ ਜੀ ਦੀ ਹਥ ਦੀ ਲਿਖਾਈ 
                          ਗੁਰੂ ਗੋਬਿੰਦ  ਸਿੰਘ ਜੀ ਦੀ ਹਥ ਦੀ ਲਿਖਾਈ 
ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਇਕ ਹੁਕਮਨਾਮੇ ਤੇ, ਵੇਖੋ ਕਿ ਲਿਖਤ ਆਨੰਦਪੁਰ ਬੀੜ ਦੀ ਸੁਧਾਈ ਨਾਲ ਮਿਲਦੀ ਹੈ ! 
                           ਗੁਰੂ ਗੋਬਿੰਦ  ਸਿੰਘ ਜੀ ਦੀ ਹਥ ਦੀ ਲਿਖਾਈ 
ਸਿਖ ਪੰਥ ਦੇ ਰੋਸਨ ਦਿਮਾਗ ਇਸ ਸਮੇ ਦੇ ਸਭ ਤੋ ਵੱਧ ਕ੍ਰਾਤੀਕਾਰੀ ਵਿਦਵਾਨ ਸਿਰਦਾਰ ਕਪੂਰ ਸਿੰਘ ਜੀ ਨੇ ਦਸਮ ਗ੍ਰੰਥ ਸਾਹਿਬ ਬਾਰੇ ,ਇਹਨਾ ਅਖੌਤੀ ਬੁਧੀਮਾਨ ਲੋਕਾ ਨੁੰ ਜੋ ਸਿਖਿਆ ਦਿਤੀ ਹੈ ਇਸ ਨੁੰ ਪੜੋ ,,,,,,,,,,,,,,,,,,,,, ਗੁਰੁ ਸਾਹਿਬ ਨੇ ਇਸ ਸਹਿਤ ਕਲਾ ਭੇਦ ਨੂੰ ਇਨ੍ਹਾਂ ਤਿੰਨਾਂ ਚਰਿਤਰਾਂ ਵਿੱਚ ਐਸੀ ਚਤੁਰਤਾ ਨਾਲ ਵਰਤਿਆ ਹੈ ਕਿ ਕੋਈ ਵੀ ਸੁਧਾਰਣ ਪੁਰਸ਼ ਇਸ ਦਾ ਭੁਲੇਖਾ ਖਾ ਸਕਦਾ ਹੈ। ਤਾਂ ਹੀ ਤਾਂ ਗੁਰੁ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ, ਕਿ , "ਸੁਣੈ ਮੂੜ੍ਹ ਚਿੱਤ ਲਾਇ ਚਤੁਰਤਾ ਆਵਈ।" ਭਾਵ ਇਹ ਕਿ ਤ੍ਰਿਆ ਚਰਿਤਰ ਦੇ ਕਥਾ ਵਸਤੂ ਨੂੰ ਬੜੇ ਗੌਹ ਨਾਲ "ਚਿੱਤ ਲਾਇ", ਵਿਚਾਰੋ ਤਾਂ ਭੇਦ ਖੁਲ੍ਹਣਗੇ, ਜਿਸ ਨਾਲ ਖਾਲਸੇ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ। ਬਸ ਇਹੋ ਹੀ ਨਿਸ਼ਾਨਾ ਸੀ ਗੁਰੁ ਸਾਹਿਬ ਜੀ ਦਾ।
ਚਰਿਤ੍ਰੋ ਪਖਿਆਨ ਕਿੱਸਾ ਰੂਪ ਕੰਵਰ [ਅਨੂਪ ਕੌਰ ] ਦਾ ਚਰਿਤਰ ੨੧-੨੩

ਇਹ 'ਸੁਨੱਖੀ ਤੇ ਮਾਲਦਾਰ ਮੁਟਿਆਰ' ਦੀ ਲੋਕਵਾਰਤਾ ਦਸਮ ਗ੍ਰੰਥ ਸੰਹਿਤਾ ਦੇ ਉਸ ਅਧਿਆਇ ਵਿੱਚ ਦਰਜ ਹੈ, ਜਿਸ ਨੂੰ ਕਿ 'ਤ੍ਰਿਯਾਚਰਿਤ੍ਰ' ਆਖਿਆ ਜਾਂਦਾ ਹੈ। 'ਅਥ ਪਖਯਾਨ ਚਰਿਤ੍ਰ ਲਿਖਯਤੇ' ਤੋਂ ਇਹ ਅਧਿਆਇ ਆਰੰਭ ਹੁੰਦਾ ਹੈ। 'ਉਪਾਖਯਾਨ' ਸੰਸਕ੍ਰਿਤ ਸ਼ਬਦ ਦੇ ਅਰਥ ਕੋਸ਼ਾਂ ਵਿੱਚ 'ਵਾਰਤਾ' 'ਵਤ੍ਰ' ਦਿੱਤੇ ਹਨ, ਜਿਸ ਦੇ ਮਾਇਨੇ ਹਨ ਲੌਕਿਕ ਕਹਾਣੀ (Secular Story), ਇਤਿਹਾਸ, ਵਾਸਤਵਿਕ, ਸੱਚੀ-ਮੁੱਚੀ ਵਾਪਰੀ ਹੋਈ ਘਟਨਾ ਸਾਹਿਤ, ਹਿਤਕਰ ਵਿਚਾਰਾਂ ਕਰਕੇ ਮਨੋਕਲਪਤ ਕੀਤੀ ਤੇ ਕਥੀ ਹੋਈ ਵਾਰਤਾ (Fiction)। ਆਦੀ ਸਮਿਆਂ ਤੋਂ ਅਸਾਡੇ ਦੇਸ਼ ਦੀ ਪਰੰਪਰਾ ਵਿੱਚ ਕਥਾ-ਕਥਨੀ ਨੂੰ ਦੋਂਹ ਭਾਗਾਂ ਵਿੱਚ ਵੰਡਿਆ ਹੈ : ਪ੍ਰਭੂ ਸੰਹਿਤਾ ਤੇ ਸੁਹਿਰਦ ਸੰਹਿਤਾ। ਵੇਦ ਪ੍ਰਭੂ ਸੰਹਿਤਾ ਹਨ ਤੇ ਪੌਰਾਣ ਪੂਰਵ ਵਤ੍ਰ, ਬੀਤ ਚੁੱਕੀਆਂ ਕਥਾ-ਕਹਾਣੀਆਂ, ਸੁਹਿਰਦ ਸੰਹਿਤਾ ਦਾ ਵਿਸ਼ਾ-ਵਸਤੂ ਵਾਸਤਵਿਕ ਸਤਯ ਨਹੀ ਹੈ, ਇਸ ਲਈ ਉਹ ਮਿੱਤਰ, ਦੋਸਤ ਦੇ ਨੇਕ ਸਲਾਹ-ਮਸ਼ਵਰੇ ਦੇ ਤੁੱਲ ਹੈ, ਜਿਸ ਨੂੰ ਸੁਣਨ ਵਿਚਾਰਨ ਨਾਲ ਲਾਭ ਪ੍ਰਾਪਤ ਹੁੰਦਾ ਹੈ। ਅਸਾਡੇ ਪੁਰਾਤਨ ਗ੍ਰੰਥਾਂ ਵਿੱਚ ਚਤ੍ਰਸ੍ਰਹ ਵਿੱਦਿਆ (Four branches of knowledge) ਦਾ ਵਰਣਨ ਹੈ :-
੧. ਆਨਵਿਕਸ਼ਕੀ (Logic, Metaphysics etc.);
੨. ਤ੍ਰੈਯ (Three Vedas);
੩. ਵਾਰਤਾ (Secular Arts and Fiction); ਅਤੇ
੪. ਦੰਡਨੀਤੀ (Politics, Statecraft etc.) ਤੇ ਉਪਾਖਯਾਨ, ਵਾਰਤਾ ਹੈ।

ਇਉਂ ਦਸਮ ਗ੍ਰੰਥ ਵਿੱਚ, 'ਤ੍ਰਿਯਾਚਰਿਤ੍ਰ' ਦੇ ਆਰੰਭ ਵਿੱਚ ਹੀ ਇਸ ਸਾਰੇ ਅਧਿਆਇ ਨੂੰ, ਜਿਸ ਵਿੱਚ ਕਿ ਪ੍ਰੋਫ਼ੈਸਰ ਰਾਮ ਪ੍ਰਕਾਸ਼ ਸਿੰਘ ਜੀ ਵਾਲੀ 'ਰੂਪਕੋਅਰ' ਦੀ ਵਾਰਤਾ ਦਰਜ ਹੈ, ਗੁਰੂ ਸਾਹਿਬ ਨੇ ਆਪ ਹੀ ਪਖਯਾਨ-ਚਰਿਤ੍ਰ ਲਿਖਯਤੇ ਕਹਿ ਕੇ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਰੂਪ ਕੌਰ ਦੀ ਕਥਾ ਇੱਕ ਮਨੋਕਲਪਤ ਕਹਾਣੀ ਕਿੱਸਾ ਹੈ,, ਸੁਹਿਰਦ ਸੰਹਿਤਾ ਹੈ, ਜੋ ਕਿ ਮਨੋਵਿਲਾਸ ਲਈ ਤੇ ਹਿਤੋਪਦੇਸ਼, ਨਸੀਹਤ ਦੇਣ ਲਈ ਕਹੀ ਤੇ ਕਥਨੀ ਗਈ ਹੈ
" ਮਹਾਨ ਕੋਸ਼ ਵਿਚ ਚਰਿਤ੍ਰ ਦੇ ਅਰਥ ਦਿੱਤੇ ਹਨ ਜਿਹਾ ਕਿ ਪਿਆਦਾ, ਪੈਦਲ, ਪਦਾਤਿ, ਕਰਨੀ, ਕਰਤੂਤ, ਅਚਾਰ, ਬਿਤ੍ਰਾਂਤ, ਹਾਲ, ਦਸਮ ਗ੍ਰੰਥ ਵਿਚ ਇਸਤ੍ਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਇਸ ਭਾਗ ਦੀ ਸੰਗਿਆ ਚਰਿਤ੍ਰੋ ਪਾਖਿਆਨ ਹੈ ਭਾਵੇਂ ਚਰਿਤ੍ਰਾਂ ਦੀ ਗਿਣਤੀ ੪੦੪ ਹੈ ਪਰ ਸਿਲਸਿਲੇਵਾਰ ਲਿਖਣ ਕਰਕੇ ੪੦੫ ਬਣ ਗਈ ਹੈ ਦਰਅਸਲ, ੩੨੫ਵਾਂ ਚਰਿਤ੍ਰ ਲਿਖਿਆ ਨਹੀਂ ਗਿਆ ਪਰ ਇਸ ਦੇ ਅੰਤ ਤੇ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿਤਾ ਹੋਇਆ ਹੈ ਕੁਲ ਮਿਲਾਕੇ, ਚਰਿਤ੍ਰੋ ਪਾਖਿਯਾਨ ਦਾ ਸ਼ਬਦੀ ਅਰਥ ਹੈ, ਛਲ, ਕਪਟ ਭਰੇ ਕਿਂਸੇ ਅਥਵਾ ਦਿਲਚਸਪ ਕਹਾਣੀਆਂ ਦਾ ਵਰਣਨ
"ਸੁਆਲ ਹੋ ਸਕਦਾ ਹੈ ਚਰਿਤ੍ਰੋ ਪਾਖਿਆਨ ਦੀ ਮੁਖ ਭੂਮਿਕਾ ਇਸਤਰੀਆਂ ਰਾਹੀਂ ਦਰਪੇਸ਼ ਹੈ ਇਸਦਾ ਕਾਰਨ ਕੀ ਹੋ ਸਕਦਾ ਹੈ? ਇਹ ਤਾਂ ਸਪਸ਼ਟ ਹੀ ਹੈ ਇਸਦੇ ਪਾਤਰ pre-Vedic ਕਾਲ ਦੇ ਵੀ ਹਨ ਤੇ ਲੋਕ ਕਾਲ ਦੇ ਵੀ (ਲੋਕ ਕਾਲ ਜਿਸਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ) ਤੇ ਇਤਿਹਾਸ ਦੇ ਵੀ ਪਰ ਹਰ ਹਾਲ ਵਿਚ ਉਥੇ ਨਾਰੀ ਮੌਜੂਦ ਹੈ ਇਥੇ ਨਾਰੀ ਦੀ ਭੂਮਿਕਾ ਵਧੇਰੇ ਕਰਕੇ misogyny ਵਾਲੀ ਹੈ ਜਿਸਦਾ ਅਰਥ ਹੈ, ਉਸ ਨਾਲ ਇਕ ਖਾਸ ਤਰ੍ਹਾਂ ਦੀ ਨਫਰਤ ਪੈਦਾ ਕੀਤੀ ਜਾਏ, ਕਾਰਣ, ਕਿਉਂਕਿ ਉਹ ਚਲਿਤਰਹਾਰੀ ਫਰੇਬੀ, ਕਪਟੀ, ਮਕਾਰੀ, ਖੇਖਣਹਾਰੀ ਤੇ ਛਲਣ ਵਾਲੀ ਹੈ ਸੁਆਲ ਹੈ - ਉਹ ਅਜਿਹੀ ਕਿਉਂ ਹੈ? ਜਾ ਅਜਿਹੀ ਕਿਉਂ ਹੋ ਗਈ? ਸਦੀਆਂ ਤੋਂ ਸਾਡਾ ਪੁਰਖ ਪਰਧਾਨ ਸਮਾਜ ਹੈ ਸਮਾਜ ਨੇ ਉਸ ਨੂੰ ਦੁਜੈਲਾ ਸਥਾਨ ਦਿੱਤਾ ਹੈ ਉਸਨੂੰ ਆਪਣੀ ਆਤਮ ਸੱਚ ਉਚਾਰਨ ਦੀ ਆਗਿਆ ਨਹੀਂ ਸੀ ਉਸਦਾ ਆਲਾ-ਦੁਆਲਾ ਗਲ ਘੋਟੂ ਹੀ ਰਿਹਾ ਉਹ ਦੂਜਿਆਂ ਦਾ ਧਿਆਨ ਆਪਣੇ ਵਲ ਖਿੱਚ ਸਕਦੀ ਸੀ, ਨਤੀਜਾ, ਉਸਨੇ ਚੁਪਚਾਪ ਉਹ ਰਾਹ ਲੱਭਣੇ ਸੁਰੂ ਕਰ ਦਿੱਤੇ ਜਿਹਨਾਂ ਰਾਹੀਂ ਉਹ ਆਪਣੀ ਪਿਆਸ ਬੁਝਾ ਸਕਦੀ ਸੀ ਉਸ ਦੀਆਂ ਦਮਿਤ ਭਾਵਨਾਵਾਂ ਪੁਰੀਆਂ ਹੋ ਸਕਣ ਉਸ ਨੂੰ ਤ੍ਰਿਪਤੀ ਦਾ ਅਹਿਸਾਸ ਹੋ ਸਕੇ ਇਕ ਗੱਲ ਤਾਂ ਸਾਫ਼ ਹੈ ਉਸ ਦੇ ਅੰਦਰ ਜਿਹੜੇ ਵੀ ਗੁਣ ਪਾਏ ਗਏ ਸਨ, ਉਹ ਕੁਦਰਤੀ ਸਨ ਜੇ ਉਹ ਰਬੋਂ ਹੀ ਚਲਾਕ ਸੀ ਤਾਂ ਰੱਬੌਂ ਹੀ ਅਸੀਲ ਵੀ ਤਾਂ ਸੀ ਮਿੱਠੀ ਸੀਰਤ ਵਾਲੀ, ਕੋਮਲ ਤੇ ਸੰਜਮੀ ਵੀ ਤਾਂ ਸੀ ਚਰਿਤ੍ਰੋ ਪਾਖਿਆਨ ਵਿਚ ਨਾਰੀ ਦੇ ਇਹਨਾਂ ਦੋਹਾਂ ਤਰ੍ਹਾਂ ਦੇ ਗੁਣਾਂ-ਔਗੁਣਾਂ ਦੀ ਪੇਸ਼ਕਾਰੀ ਹੋਈ ਹੈ
ਇਸ ਰਚਨਾ ਦਾ ਪਹਿਲਾ ਤੇ ਆਖਰੀ ਚਰਿਤਰ ਮਾਂ ਨੂੰ ਸਮਰਪਿਤ ਹੈ ਮਾਂ ਜੋ ਦੁਨੀਆਂ ਦੀ ਸਭ ਤੋਂ ਹਸੀਨ ਹਕੀਕਤ ਹੈ ਜਿਸਦੀ ਗੋਦ ਵਿਚ ਵੱਡੇ ਵੱਡੇ ਪੀਰਾਂ-ਪੈਗੰਬਰਾਂ, ਗੁਰੁ ਸਾਹਿਬਾਨ, ਅਵਤਾਰਾਂ ਆਦਿ ਨੂੰ ਖੇਡਣ-ਮਲ੍ਹਣ ਦਾ ਅਵਸਰ ਮਿਲਿਆ ਹੈ ਇਹ ਜੋ ਜਨਮਸਿੱਧ ਅਵਤਾਰੀ ਪੁਰਖ ਸਨ ਮਾਵਾਂ ਦੀ ਨਿੱਘੀ ਗੋਦ ਵਿਚ ਬੈਠ ਕੇ ਚੁਹਲ-ਮੁਹਲ ਕਰਦੇ ਰਹੇ, ਲਾਡ ਪਿਆਰ ਲੈਂਦੇ-ਲੈਂਦੇ ਰਹੇ ਮਾਵਾਂ ਦੀ ਮਿੱਠੀ ਸੀਰਤ ਇਹਨਾਂ ਸਾਰਿਆਂ ਦੀ ਵੱਡੀ ਦੌਲਤ ਬਣਕੇ ਰਹੀ ਉਹਦੀ ਬੀਰਤਾ ਨੇ ਵੱਡੇ ਵੱਡੇ ਸੂਰਬੀਰਾਂ ਦੇ ਛੱਕੇ ਛੁੜਾ ਦਿੱਤੇ ਇਹ ਕੇਵਲ ਗੁਰੁ ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਚੰਡੀ ਚਰਿਤਰ ਲਿਖੇ, ਚੰਡੀ ਦੀ ਵਾਰ ਲਿਖ ਕੇ ਨਾਰੀ ਨੂੰ ਸੰਸਾਰ ਦੀ ਸ੍ਰੇਸ਼ਟ ਹਸਤੀ ਦੇ ਰੂਪ ਵਿਚ ਉਜਾਗਰ ਕੀਤਾ"

" ਦਸਮ ਗੁਰੁ ਦੀ ਸੰਤੁਲਿਤ ਦ੍ਰਿਸ਼ਟੀ ਨੇ ਕੇਵਲ ਨਾਰੀ ਦੀ ਹੀ ਨਹੀਂ ਸਗੋਂ ਨਰ ਦੇ ਵੀ ਦੋਵੇਂ ਪੱਖ ਸਾਹਮਣੇ ਲਿਆਂਦੇ ਆਖ਼ਰਕਾਰ ਨਾਰੀ ਇਕੱਲੀ ਤਾਂ ਵਿਭਚਾਰ ਨਹੀਂ ਕਰਦੀ ਉਸਦੇ ਨਾਲ ਦੂਸਰੀ ਹੋਂਦ ਪੁਰਖ ਹੀ ਹੈ ਗੁਰੁ ਸਾਹਿਬ ਦੋਹਾਂ ਦੇ ਭਾਗੀਦਾਰ ਹੋਣ ਦੇ ਚਿੱਤਰ ਨੂੰ ਚਿਤਰਦੇ ਹਨ ਦਸਮ ਗੁਰੁ ਦੀ ਸਾਂਵੀ ਸੰਤੁਲਿਤ ਨੀਝ ਤਤਕਾਲੀ ਸਮਾਜ ਨੂੰ ਨਰੋਆ ਦਿਲ-ਦਿਮਾਗ ਦੇਣਾ ਚਾਹੁੰਦੀ ਸੀ ਏਹੋ ਕਾਰਨ ਹੈ, ਉਹਨਾਂ ਇਕ ਪਾਸੇ, ਦੇਵੀ ਦਾ ਚਰਿਤਰ ਆਂਕਿਆ ਦੂਜੇ ਪਾਸੇ, ਇਖਲਾਕ ਤੋਂ ਗਿਰੀ ਨਾਰੀ ਦੇ ਵੰਨਸੁਵੰਨ ਰੂਪਾਂ ਨੂੰ ਚਿਤਰਿਆ ਇਹ ਤਾਂ ਉਹ ਵੰਨਗੀਆਂ ਹਨ ਜੋ ਇਨਸਾਨੀ ਸਮਾਜ ਨੂੰ ਅੰਦਰੋਂ ਅੰਦਰੀ ਘੁਣ ਵਾਂਗ ਖਾ ਰਹੀਆਂ ਹਨ


ਕਾਮੁਕਤਾ ਨੂੰ ਸਮਾਜਿਕ ਵਿਹਾਰ ਵਿਚ ਪ੍ਰਮੁਖ ਸਥਾਨ ਪ੍ਰਾਪਤ ਹੈ ਹੋਰ ਤਾਂ ਹੋਰ ਸਾਡੀ ਨਿੱਤ ਦੀ ਅਰਦਾਸ ਵਿਚ ਕਾਮ ਨੁੰ ਪਹਿਲ ਪ੍ਰਾਪਤ ਹੈ ਸਾਡੀ ਅਰਦਾਸ ਹੈ:


ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਣਾ ਕਾਮ ਦੀ ਪ੍ਰਬਲਤਾ ਨੂੰ ਗੁਰੁ ਸਾਹਿਬ ਜਾਣਦੇ ਵੀ ਹਨ ਤੇ ਜਣਾਉਂਦੇ ਵੀ ਹਨ ਸਧਾਰਨ ਬੰਦਾ ਤਾਂ ਇਸਦੀ ਗ੍ਰਿਫਤ ਵਿਚ ਵੀ ਹੈ ਪਰ ਲੁਕਾਉਂਦਾ ਹੀ ਰਹਿੰਦਾ ਹੈ ਅੰਤਰਜਾਮੀ ਗੁਰੁ ਮਨੁੱਖ ਦੀ ਅੰਦਰਲੀ ਤਹਿ ਨੂੰ ਪਛਾਣਦਾ ਹੈ ਤੇ ਉਪਰਲੀ ਪਰਤ ਨੂੰ ਵੀ ਉਹ ਤਾਂ ਮਨੁੱਖੀ ਮਨ ਦੀ ਅੰਦਰਲੀ ਪਰਤ ਨੂੰ ਬੇਬਾਕੀ ਨਾਲ ਸਾਹਮਣੇ ਲਿਆਉਂਦੇ ਹਨ ਇਹੋ ਗੁਰੁ ਤੇ ਸਧਾਰਨ ਲੋਕਾਂ ਵਿਚ ਫ਼ਰਕ ਹੈ ਗੁਰੁ, ਵਿਕਾਰੀ ਪ੍ਰਸੰਗਾਂ ਨੂੰ ਸਿਰਜ ਕੇ ਨਵੀਂ ਉਭਰਦੀ ਪਨੀਰੀ ਨੂੰ ਸਾਵਧਾਨ ਕਰਨਾ ਚਾਹੁੰਦੇ ਹਨ ਇਸ ਨੀਜ ਦੇ ਬੀਜ ਆਦਿ ਗੁਰੁ ਦੀ ਬਾਣੀ ਵਿਚ ਵੀ ਮੌਜੂਦ ਹਨ"

ਸ੍ਰੀ ਦਸਮ ਗ੍ਰੰਥ ਦੇ ਚਰਿਤ੍ਰੋ ਪਾਖਯਾਨ ਦੇ ਚਰਿਤ੍ਰ ਨੰਬਰ 244 ਦੇ ਛੰਦ 20 ਦੀਆਂ ਚਾਰ ਤੁਕਾਂ ਹਨ ਸਾਹਿਤ ਦੀ ਚੌਪਈ ਦੀ ਤਰਜ਼ ਤੇ ਪਹਿਲੀਆਂ ਦੋ ਤੁਕਾਂ ਦੀ ਭੂਮਿਕਾ ਅਤੇ ਅੰਤਲੀਆਂ ਦੋ ਤੁਕਾਂ ਵਿਚ ਇਸ ਛੰਦ ਦਾ ਮਨੋਰਥ ਤੇ ਆਸ਼ਾ ਹੈ
ਕਬਿਯੋਬਾਚ ਅੜਿੱਲ
ਕਾਮਾਤੁਰ ਹਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ
ਘੋਰ ਨਰਕ ਮਹਿਂ ਪਰੈ ਜੁ ਤਾਹਿਂ ਰਾਵਈ
ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ
ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ 20 (ਦਸਮ ਗ੍ਰੰਥ, ਪੰਨਾ 1158, ਚਰਿਤ੍ਰ 244)


ਇਸ ਛੰਦ ਵਿਚ ਖਾਲਸੇ ਲਈ ਵਿਵਰਜਤ ਚਾਰ ਬੱਜਰ ਕੁਰਹਿਤਾਂ ਚੋ 'ਪਰ ਤਨ ਗਾਮੀ ' ਹੋਣ ਤੋਂ ਬਚਣ ਦੀ ਹਿਦਾਇਤ ਅੰਕਤ ਹੈ ਕਲਗੀਧਰ ਪਿਤਾ ਦੇ ਆਸ਼ੇ ਮੁਤਾਬਕ ਨਿਜ ਨਾਰਿ ਪਰ ਨਾਰਿ ਕੇ ਨਿਕੇਤ ਹੋ ਦੇ ਸੰਕਲਪ ਤੋਂ ਬਚਣ ਦੀ ਕਰੜੀ ਹਿਦਾਇਤ ਰੂਪ ਬਚਨ ਹਨ  ਪਹਿਲੀਆਂ ਦੋ ਤੁਕਾਂ ਵਿਚ ਵਿਚਾਰ ਹੈ ਕਿ ਜੇ ਕੋਈ ਇਸਤ੍ਰੀ ਪ੍ਰੇਮ ਵਸ ਪੁਰਸ਼ ਕੋਲ ਆਂਦੀ ਹੈ ਅਤੇ ਪੁਰਸ਼ ਉਸ ਨੁੰ ਮਿਲਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਘੋਰ ਨਰਕ ਵਿਚ ਜਾਏਗਾ ਛੰਦ ਦੀ ਅਗਲੀਆਂ ਦੋ ਤੁਕਾਂ ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਪਰ ਨਾਰੀ ਨਾਲ ਇਸ ਤਰ੍ਹਾਂ ਦੀ ਗੱਲ ਬਾਰੇ ਸੋਚਦਾ ਵੀ ਹੈ ਤਾਂ ਉਹ ਦਾ ਪਾਪ ਦੇ ਕੁੰਡ ਵਿਚ ਧਾ ਕਰ ਕੇ ਪਏ ਗਾ ਪਰਮਾਰਥ ਸਰੂਪ ਅਤੇ ਰਹਿਤ ਦੀ ਪਰਪੱਕਤਾ ਨੂੰ ਦ੍ਰਿੜ ਕਰਾਂਉਦੀਆਂ ਇਹ ਤੁਕਾ ਕਲਗੀਧਰ ਪਿਤਾ ਦੇ ਉਸ ਆਸ਼ੇ ਦੀ ਯਾਦ ਦਿਵਾਂਦੀਆਂ ਹਨ ਜਿਸ ਬਾਰੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰਪੁਰਵਾਸੀ ਹਰਭਜਨ ਸਿੰਘ ਜੀ ਨੇ ਲਿਖਿਆ ਕਿ ਕਲਗੀਧਰ ਪਿਤਾ ਦੇ ਕਿਤਨੇ ਸੁੰਦਰ ਬਚਨ ਹਨ ,
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਜੈਯਹੁ 51

ਗਰ ਆਸ਼ਾ ਇਹਨਾਂ ਚਾਰ ਤੁਕਾਂ ਵਿਚ ਹੀ ਮੁਕੰਮਲ ਹੁੰਦਾ ਹੈ ਇਹਨਾਂ ਚਾਰ ਤੁਕਾਂ ਦੀ ਸਮਾਪਤੀ ਉਪਰੰਤ ਅੰਕ 20 ਲਿਖਿਆ ਗਿਆ ਹੈ ਜੋ ਇਸ ਛੰਦ ਦੀ ਮੁਕੰਮਲਤਾ ਦਾ ਸੂਚਕ ਹੈ  ਹੁਣ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਨੇ ਆਪਣੇ ਕਿਤਾਬਚੇ 'ਦਸਮ ਗ੍ਰੰਥ ਦਰਪਣ' ਵਿਚ ਅੰਤਲੀਆਂ ਦੋ ਤੁਕਾਂ ਛੱਡ ਕੇ ਪਹਿਲੀਆਂ ਦੋ ਤੁਕਾਂ ਦੇ ਬਾਅਦ ਹੀ ਅੰਕ 20 ਲਿਖ ਕੇ ਇਹ ਦਸੱਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਛੰਦ ਇਹਨਾਂ ਦੋ ਤੁਕਾਂ ਤੇ ਆਧਾਰਤ ਹੈ   ਇਹ ਲਿਖ ਕੇ ਇਹਨਾਂ ਨੇ ਇਸ ਛੰਦ ਬਾਰੇ ਲਿਖ ਦਿੱਤਾ ਹੈ ਕਿ ਵੇਖੋ ਕਿਤਨੀ ਅਸ਼ਲੀਲਤਾ ਹੈ ਕੀ ਇਹ ਨਿਰੀ ਅਗਿਆਨਤਾ ਹੈ ਜਾਂ ਕੁਝ ਹੋਰ ?
"ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ
ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ
ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ
ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ੫੨
 ਚਰਿਤ੍ਰ ੨੧ - ੫੨ - ਸ੍ਰੀ ਦਸਮ ਗ੍ਰੰਥ ਸਾਹਿਬ"

"ਪਰ ਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ
ਪਰ ਨਾਰੀ ਕੇ ਭਜੇ ਕਾਲ ਬ੍ਯਾਪਯੋ ਤਨ ਮਾਨਹੁ
ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਯ ਜੋ ਕਰਹੀ
ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ ੫੩
ਚਰਿਤ੍ਰ ੨੧ - ੫੩ - ਸ੍ਰੀ ਦਸਮ ਗ੍ਰੰਥ ਸਾਹਿਬ"

"ਗੁਰੂ ਕੇ ਸਿਖਾ, ਹੋਹੁ ਸਾਵਧਾਨ ਅਪੁਨੇ ਗੁਰ ਸਿਉ ਇਹ ਨਾ ਹੋਵੇ ਕਿ ਤੂੰ ਵੀ ਆਪਣੇ ਸ਼ਾਹਿ ਸ਼ਹਨਸ਼ਾਹ ਦੀਆ ਅਖੀਆਂ ਵਿਚ ਅੰਨਾ ਕਾਣਾ ਹੋ ਜਾਵੇ  ਜਿਸ ਸਤਿਗੁਰੂ ਦੀ ਬਾਣੀ ਨੂੰ ਤੂੰ ਆਪਣਾ ਗਿਆਨ-ਦਾਤਾ ਕਹਿੰਦਾ ਹੈਂ, ਉਸ ਵਿਚ ਤੂੰ ਆਪ ਹੀ ਨੁਕਸ ਦੱਸੀ ਜਾ ਰਿਹਾ ਹੈਂ ਫਿਰ ਤੇਰਾ ਸਿਦਕ ਕਿਵੇ ਬੱਝੇ?  ਕੀ ਤੇਰੀ ਵੀ ਗਿਆਨ ਦੀ ਅੱਖ ਗਈ?


ਜਬ ਇਹ ਗਹੈ ਬਿਪਰਨ ਕੀ ਰੀਤ ਮੈਂ ਕਰੋਂ ਇਨ ਕੀ ਪ੍ਰਤੀਤ (ਸਰਬਲੋਹ ਗ੍ਰੰਥ, ਪਾਤਿਸ਼ਾਹੀ 10)

"ਇਹ ਹੈ ਬਿਪਰਨ ਕੀ ਰੀਤਬਚਨ ਕੇ ਬਲੀ, ਕਲਗੀਆਂ ਵਾਲੇ, ਬਾਜਾਂ ਵਾਲੇ, ਬਾਦਸ਼ਾਹ ਦਰਵੇਸ਼, ਸਚੇ ਪਾਤਸ਼ਾਹ ਦੀ ਬਾਣੀ ਉਤੇ ਕਿੰਤੂ ਕਰਨਾ ਓਏ ਸਿਖਾ, ਤੇਰੇ ਲਈ ਮੇਰੇ ਬੇਕਸਾਂ ਰਾ ਯਾਰ ਸਾਹਿਬ ਨੇ ਸਾਰਾ ਸਰਬੰਸ ਵਾਰ ਦਿਤਾ  ‘ਹਕ ਰਾ ਗੰਜੂਰ ਸਤਿਗੁਰੂ ਕੀ ਬਾਣੀ ਪੜਦਿਆਂ ਸੁਣਦਿਆਂ ਤੇਰਾ ਦਾੜਾ ਕੇਸ ਭਏ ਦੁਧਵਾਨੀ, ਪਰ ਤੈਨੂੰ ਆਪਣੇ ਬਰ ਦੋ ਆਲਮ ਸ਼ਾਹ ਬਾਪੂ ਦੀ ਭਾਸ਼ਾ ਦੀ ਅਜੇ ਵੀ ਸਮਝ ਨਾ ਆਈ ਤੂੰ ਸਤਿਗੁਰੂ ਕੀ ਬਾਣੀ ਦੇ ਅਤਿ ਕਰਾਰੇ ਖੜਗ ਦਾ ਗਿਆਨ ਤਾਂ ਕੀ ਸੀ ਪਾਉਣਾ, ਬਿਨਾ ਪੜੇ ਸੁਣੇ ਹੀ ਕਾਲੇ ਅਫਗਾਨੇ ਦੇ ਰਸਤੇ ਤੇ ਟੁਰ ਪਿਐਂ


ਗੁਰੂ ਦਸਵੇ ਪਾਤਸ਼ਾਹ ਜੀ ਦੀ ਬਾਣੀ, ਸ੍ਰੀ ਦਸਮ ਗ੍ਰੰਥ ਜੀ ਕੀ ਬਾਣੀ ਸਤਿਗੁਰ ਕੀ ਬਾਣੀ ਹੈ, ਧੁਰ ਕੀ ਬਾਣੀ ਹੈ, ਸਤਿ ਸਰੂਪ ਹੈ, ਅਕਾਲ ਰੂਪ ਹੈ, ਪੂਜਣ ਜੋਗ ਹੈ

ਇਸ ਤੋਂ ਅੱਗੇ ਹੋਰ ਪੜਨ ਲਈ ਇਸ ਲਿੰਕ ਤੇ ਕਲਿਕ ਕਰੋ ਜੀ :- 
http://dasamgranth-iksach-3.blogspot.in/
ਲਿਖਾਰੀ:- ਅਜਮੇਰ ਸਿੰਘ ਰੰਧਾਵਾ 

0091-9818610698.
ਕਿਰਪਾ ਕਰਕੇ ਇਹ ਬ੍ਲਾਗ ਵੀ ਵੇਖੋ ਜੀ..
http://dasamgranth-iksach-1.blogspot.in/

http://dasamgranth-iksach-3.blogspot.in/
http://dasamgranth-iksach-4.blogspot.in/
http://dasamgranth-iksach-5.blogspot.in/
Stats Counter